ਮਾਈਨਿੰਗ ਮਾਮਲੇ ’ਚ 7 ਸਾਲਾਂ ਤੋਂ ਭਗੌੜਾ ਮੁਲਜ਼ਮ ਪੁਲਿਸ ਅੜਿਕੇ - ਕਾਬੂ ਕਰਨ ਵਿਚ ਸਫਲਤਾ ਹਾਸਲ
ਜਲੰਧਰ: ਕਸਬਾ ਫਿਲੌਰ ਵਿਖੇ ਪੁਲਿਸ ਨੇ ਮਾਈਨਿੰਗ ਦੇ ਮਾਮਲੇ ਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਖਿਲਾਫ ਸਾਲ 2013 ਚ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੇ ਮੁਸਤੈਦ ਤਰੀਕੇ ਨਾਲ ਮੁਲਜ਼ਮ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਦੱਸ ਦਈਏ ਕਿ ਮੁਲਜ਼ਮ ਖਿਲਾਫ ਸਾਲ 2013 ਦੇ ਵਿੱਚ ਮਾਈਨਿੰਗ ਦੇ ਮਾਮਲੇ ’ਚ ਮੁਕੱਦਮਾ ਨੰਬਰ 59 ਧਾਰਾ 53 ਆਈਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ 16-2-2014 ਨੂੰ ਇਸ ਵਿਅਕਤੀ ਦੇ ਖ਼ਿਲਾਫ਼ ਅਦਾਲਤ ਵਿੱਚ ਪੀਓ ਦਰਜ ਕਰ ਦਿੱਤੀ ਗਈ ਸੀ। ਜਿਸਦੇ ਚੱਲਦਿਆਂ ਮੁਲਜ਼ਮ ਨੂੰ 7 ਸਾਲਾਂ ਬਾਅਦ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।