ਕਿਸਾਨਾਂ ਦੇ ਧਰਨੇ ਕਾਰਨ ਪੁਲਿਸ ਨੇ ਇਨ੍ਹਾਂ ਸ਼ਹਿਰਾਂ ਦੇ ਟ੍ਰੈਫਿਕ ਰੂਟ ਬਦਲੇ - ਲੁਧਿਆਣਾ
ਜਲੰਧਰ : ਜਲੰਧਰ ਦੇ ਧੰਨੋਵਾਲੀ ਦੇ ਕੋਲ ਨੈਸ਼ਨਲ ਹਾਈਵੇ ਪੂਰੀ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਜਾਮ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਜਲੰਧਰ ਦੇ ਰਾਮਾਮੰਡੀ ਚੌਂਕ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਫਿਕ ਨੂੰ ਰਿਵਰਟ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਜਲੰਧਰ ਕੈਂਟ ਦੇ ਅੰਦਰੋਂ ਹੁੰਦੇ ਹੋਏ ਲੁਧਿਆਣਾ ਜਾਣਗੇ, ਨਾਲ ਹੀ ਅੰਮ੍ਰਿਤਸਰ ਤੋਂ ਆਉਣ ਵਾਲੇ ਆਵਾਜਾਈ ਨੂੰ ਵੀ ਜਲੰਧਰ ਕੈਂਟ ਦੇ ਰੂਟ 'ਤੇ ਪਾ ਦਿੱਤਾ ਗਿਆ ਹੈ, ਨਾਲ ਹੀ ਗੁਰਾਇਆ ਫਿਲੌਰ ਦਾ ਰੂਟ ਨੂੰ ਜਲੰਧਰ ਦੇ ਰਾਮਾ ਮੰਡੀ ਚੌਂਕ ਤੋਂ ਹੀ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਪੂਰੀ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ।