ਪੁਲਿਸ ਵੱਲੋਂ ਦੇਹ ਵਪਾਰ ਦਾ ਧੰਦਾ ਬੇਨਕਾਬ - ਬਣਦੀ ਕਾਰਵਾਈ ਕੀਤੀ ਜਾ ਰਹੀ
ਫਾਜ਼ਿਲਕਾ: ਜਲਾਲਾਬਾਦ ਦੀ ਅੱਗਰਵਾਲ ਕਾਲੋਨੀ ਵਿਚ ਪੁਲਿਸ ਦੇ ਵੱਲੋਂ ਕੀਤੀ ਗਈ ਇੱਕ ਘਰ ਵਿੱਚ ਰੇਡ ਦੌਰਾਨ ਮਕਾਨ ਮਾਲਕ ਅਤੇ ਤਿੰਨ ਲੜਕੀਆਂ ਅਤੇ ਦੋ ਲੜਕਿਆਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਘਰ ਵਿੱਚ ਦੇਹ ਵਪਾਰ ਦਾ ਧੰਦਾ ਚੱਲਦਾ ਸੀ। ਇਸ ਮਸਲੇ ਨੂੰ ਲੈਕੇ ਪੁਲਿਸ ਨੂੰ ਲੰਮੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇੰਨ੍ਹਾਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ਉੱਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਲੜਕੇ ਲੜਕੀਆਂ ਅਤੇ ਮਕਾਨ ਮਾਲਕ ਨੂੰ ਕਾਬੂ ਕੀਤਾ ਹੈ। ਇਸ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਲਵਿੰਦਰ ਸਿੰਘ ਦੱਸਿਆ ਸਾਡੇ ਕੋਲ ਕਿਸੇ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਇਸ ਘਰ ਵਿੱਚ ਨਾਜਾਇਜ਼ ਧੰਦਾ ਚੱਲ ਰਿਹਾ ਹੈ ਜਿੱਥੇ ਮੌਕੇ ਤੇ ਰੇਡ ਕੀਤੀ ਗਈ ਹੈ ਅਤੇ ਦੋ ਮੁੰਡੇ ਅਤੇ ਤਿੰਨ ਲੜਕਿਆਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।