ਪੁਲਿਸ ਨੇ ਝੂਠੀ ਇਤਲਾਹ ਦਾ ਕੀਤਾ ਪਰਦਾਫਾਸ਼ - ਝੂਠੀ ਇਤਲਾਹ
ਸ਼ਾਸਤਰੀ ਨਗਰ ਵਿਚ ਇਕ ਘਰ ’ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਸ਼ਿਕਾਇਤ ਲਾਰੈਂਸ ਰੋਡ ਚੌਕੀ ਚ ਦਰਜ ਕਰਵਾਈ ਗਈ ਸੀ। ਜਿਸ ’ਤੇ ਇਤਲਾਹ ਦੇਣ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੇ ਨਾਲ ਘਰ ਤੋਂ ਮਾਰਕੀਟ ਕੁਝ ਸਮਾਨ ਖਰੀਦਣ ਲਈ ਗਈ ਸੀ। ਇਸ ਦੌਰਾਨ ਉਸਦੇ ਘਰ ’ਚ 20 ਲੱਖ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ। ਇਸ ਮਾਮਲੇ ’ਤੇ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਪਤਾ ਚਲਿਆ ਕਿ ਉਸ ਮਹਿਲਾ ਨੇ ਆਪ ਹੀ ਪੈਸੇ ਅਤੇ ਸੋਨੇ ਦੇ ਗਹਿਣਿਆਂ ਨੂੰ ਇਧਰ ਉਧਰ ਕਰਕੇ ਪੁਲਿਸ ਨੂੰ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਸਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ