ਭਿੱਖੀਵਿੰਡ 'ਚ ਪੁਲਿਸ ਦੀ ਹਥਿਆਰਬੰਦ ਵਿਅਕਤੀਆਂ ਨਾਲ ਮੁਠਭੇੜ, 2 ਵਿਅਕਤੀ ਕਾਬੂ
ਤਰਨ ਤਾਰਨ: ਭਿੱਖੀਵਿੰਡ ਵਿੱਚ ਪੁਲਿਸ ਦੀ ਹਥਿਆਰਬੰਦ ਵਿਅਕਤੀਆ ਨਾਲ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐੱਸਐੱਚਓ ਗੁਰਚਰਨ ਸਿੰਘ ਨੇ ਕਿਹਾ ਕਿ ਥਾਣਾ ਭਿੱਖੀਵਿੰਡ ਵਿੱਚ ਅੰਮ੍ਰਿਤਸਰ ਰੋਡ ਉੱਤੇ ਪੁਲਿਸ ਵੱਲੋਂ ਸ਼ੱਕੀ ਗੱਡੀਆਂ ਦੀ ਜਾਂਚ ਕਰਦੇ ਸਮੇਂ ਕੁਝ ਸ਼ੱਕੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਗੱਡੀਆਂ ਨੂੰ ਭਜਾ ਲਿਆ। ਇਸ ਦੌਰਾਨ ਪੁਲਿਸ ਨੇ ਉੱਕਤ ਵਿਅਕਤੀਆਂ ਦਾ ਪਿੱਛਾ ਕੀਤਾ ਜਿਸ ਮਗਰੋਂ ਉਕਤ ਵਿਅਕਤੀਆਂ ਨੇ ਪੁਲਿਸ ਉੱਪਰ ਫਾਇਰਿੰਗ ਕੀਤੀ। ਪੁਲਿਸ ਨੇ ਆਪਣੇ ਬਚਾਅ ਵਿੱਚ ਕੁਝ ਰੋਂਡ ਗੋਲੀਆਂ ਚਲਾਈਆਂ। ਇਸ ਦੌਰਾਨ ਉਕਤ ਵਿਅਕਤੀਆਂ ਦੀ ਇੱਕ ਗੱਡੀ ਡਰੇਨ ਵਿੱਚ ਪਲਟ ਗਈ ਜਿਸ ਦੇ ਚੱਲਦੇ ਪੁਲਿਸ ਨੇ ਇੱਕ ਗੱਡੀ ਨੂੰ ਕਾਬੂ ਕਰ ਲਿਆ। ਦੂਜੀਆਂ ਗੱਡੀਆਂ ਦੇ ਉਕਤ ਵਿਅਕਤੀ ਭੱਜਣ ਵਿੱਚ ਸਫਲ ਰਹੇ। ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾਵੇਗਾ।