ਓਵਰਲੋਡ ਟਿੱਪਰਾਂ ਦੀ ਆਈ ਸ਼ਾਮਤ, ਪੁਲਿਸ ਨੇ ਦਰਜਨ ਦੇ ਕਰੀਬ ਕੱਟੇ ਚਲਾਨ - ਦਰਜਨ ਦੇ ਕਰੀਬ ਕੱਟੇ ਚਲਾਨ
ਸ੍ਰੀ ਅਨੰਦਪੁਰ ਸਾਹਿਬ: ਲੰਘੀ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਓਵਰਲੋਡ ਟਿੱਪਰਾਂ ਦੀ ਜ਼ਬਰਦਸਤ ਚੈਕਿੰਗ ਕਰਦੇ ਹੋਏ ਇੱਕ ਦਰਜਨ ਦੇ ਕਰੀਬ ਓਵਰਲੋਡ ਟਿੱਪਰਾਂ ਤੇ ਵਾਹਨਾ ਦੇ ਚਲਾਨ ਕੱਟੇ। ਜਿਨ੍ਹਾਂ ਟਿੱਪਰਾਂ ਦੇ ਕਾਗਜ਼ਾਤ ਅਧੂਰੇ ਸਨ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੰਦ ਕਰ ਦਿੱਤਾ ਗਿਆ। ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਕਿ ਓਵਰਲੋਡ ਟਿੱਪਰ ਚੱਲਣ ਦੇ ਨਾਲ ਜਿੱਥੇ ਜਾਨੀ ਨੁਕਸਾਨ ਹੁੰਦਾ ਹੈ ਉੱਥੇ ਹੀ ਸੜਕਾਂ ਦਾ ਵੀ ਨੁਕਸਾਨ ਹੋ ਰਿਹਾ ਹੈ l ਇਸ ਉੱਤੇ ਕਰਵਾਈ ਕਰਨ ਲਈ ਥਾਣਾ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ 6 ਪੁਲਿਸ ਪਾਰਟੀਆਂ ਬਣਾਈਆਂ ਗਈਆਂ ਹਨ ਜਿਸ ਨਾਲ ਸਰਕਾਰੀ ਪ੍ਰਾਪਰਟੀ ਦੇ ਨਾਲ ਨਾਲ ਇਨਸਾਨੀਅਤ ਨੂੰ ਵੀ ਬਚਾਇਆ ਜਾ ਸਕੇ l