ਲੋਂਗੋਵਾਲ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖ਼ਤ, ਪਟਿਆਲਾ 'ਚ ਸਕੂਲ ਬੱਸਾਂ ਦੇ ਕੱਟੇ ਚਲਾਨ - police cut challans of school buses
ਪਟਿਆਲਾ: ਲੋਂਗੋਵਾਲ 'ਚ ਵਾਪਰੇ ਸਕੂਲ ਵੈਨ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਨਜ਼ਰ ਆ ਰਿਹਾ ਹੈ। ਵੱਖ-ਵੱਖ ਸ਼ਹਿਰਾਂ 'ਚ ਨਿਯਮਾਂ ਦੀ ਉਲੰਘਣਾਂ ਕਰਨ ਵਾਲੀਆਂ ਸਕੂਲਾਂ ਬੱਸਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ 'ਚ ਪਟਿਆਲਾ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਗਭਗ 30 ਤੋਂ ਜ਼ਿਆਦਾ ਸਕੂਲ ਬੱਸਾਂ ਦੇ ਚਲਾਨ ਕੱਟੇ। ਚੈਕਿੰਗ ਦੌਰਾਨ ਲਗਭਗ 80-90 ਫੀਸਦ ਬੱਸਾਂ 'ਚ ਖਾਮੀਆਂ ਪਾਈਆਂ ਗਈਆਂ।