ਕਰਫਿਊ ਦੌਰਾਨ ਪੁਲਿਸ ਨੇ 23 ਵਾਹਨਾਂ ਦੇ ਕੱਟੇ ਚਲਾਨ - ਪੁਲਿਸ ਨੇ 23 ਵਾਹਨਾਂ ਦੇ ਕੱਟੇ ਚਲਾਨ
ਬਠਿੰਡਾ: ਕੋਰੋਨਾ ਵਾਇਰਸ ਕਰਕੇ ਕੇਂਦਰ ਸਰਕਾਰ ਨੇ ਸਮੁੱਚੇ ਦੇਸ਼ ਨੂੰ 14 ਅਪ੍ਰੈਲ ਤੱਕ ਲੌਕਡਾਊਨ ਕਰ ਦਿੱਤਾ ਹੈ ਜਿਸ ਤਹਿਤ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ 'ਚ ਨਾਕਾਬੰਦੀ ਕੀਤੀ ਗਈ, ਪਰ ਸਥਾਨਕ ਲੋਕਾਂ ਵੱਲੋਂ ਲੌਕਡਾਊਨ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਲੌਕਡਾਊਨ ਦੇ ਬਾਵਜੂਦ ਵੀ ਸ਼ਰਾਰਤੀ ਅਨਸਰ ਵਾਹਨਾਂ 'ਤੇ ਆਵਾਜਾਈ ਕਰ ਰਹੇ ਹਨ। ਡੀਐਸਪੀ ਗੁਰਜੀਤ ਸਿੰਘ ਨੇ ਦੱਸਿਆ ਕਿ ਆਵਾਜਾਈ ਕਰ ਰਹੇ ਨੌਜਵਾਨਾਂ 'ਤੇ ਹੁਣ ਤੱਕ 27 ਮੁਕਦਮੇ ਦਰਜ ਕੀਤੇ ਗਏ ਹਨ ਅਤੇ 23 ਵਾਹਨਾਂ ਦੇ ਚਾਲਾਨ ਕੱਟੇ ਗਏ ਹਨ।