ਪੰਜਾਬ

punjab

ETV Bharat / videos

ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਿਸ ਕੰਸ ਰਹੀ ਨਿਕੇਲ - Night curfew

By

Published : Apr 5, 2021, 10:09 AM IST

ਫਗਵਾੜਾ: ਕੋਰੋਨਾ ਲਾਗ ਕਰਕੇ ਲੱਗੇ ਨਾਈਟ ਕਰਫਿਊ ਵਿੱਚ ਫਗਵਾੜਾ ਪੁਲਿਸ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਕੇਲ ਕਸ ਰਹੀ ਹੈ। ਐਸਐਚਓ ਨਵਦੀਪ ਸਿੰਘ ਨੇ ਕਿਹਾ ਕਿ ਉਹ ਕਰਫਿਊ ਦੌਰਾਨ ਪੂਰੇ ਸ਼ਹਿਰ ਦਾ ਗੇੜਾਂ ਕੱਢ ਕੇ ਚੈੱਕ ਕਰਦੇ ਹਨ ਕਿ ਲੋਕਾਂ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਰਹੇ ਹਨ ਜਾਂ ਨਹੀਂ ਜੇਕਰ ਕੋਈ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹ ਉਸ ਵਿਰੁੱਧ ਕਾਨੂੰਨੀਂ ਕਰਵਾਈ ਕਰਦੇ ਹਨ। ਇਸ ਗੇੜੇ ਤਹਿਤ ਉਨ੍ਹਾਂ ਨੇ 7 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜੋ ਨਾਈਟ ਕਰਫਿਊ ਵਿੱਚ ਵੀ ਬਾਹਰ ਘੁੰਮ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਾਤ ਨੂੰ ਨੌ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਕੋਈ ਵੀ ਬਾਜ਼ਾਰਾਂ ਵਿੱਚ ਨਾ ਆਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details