ਕਣਕ ਦੀ ਖ਼ਰੀਦ ਸਮੇਂ ਮੰਡੀਆਂ 'ਚ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਮੁਕੰਮਲ: ਐੱਸਐੱਸਪੀ ਰੂਪਨਗਰ
ਰੂਪਨਗਰ: ਪੰਜਾਬ 'ਚ ਕਰਫਿਊ ਵਿਚਾਲੇ 15 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ। ਇਸ ਦੇ ਲਈ ਰੂਪਨਗਰ ਪੁਲਿਸ ਵੱਲੋਂ ਮੰਡੀਆਂ 'ਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਬਾਰੇ ਦੱਸਦੇ ਹੋਏ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਦੀ ਭੀੜ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਨੂੰ ਤਿੰਨ ਕੈਪਟਾਗਰੀਆਂ 'ਚ ਵੰਡੀਆ ਗਿਆ ਹੈ। ਪਿਹਲੀ ਪ੍ਰਮੁੱਖ ਮੰਡੀ, ਦੂਜੀ ਉਸ ਤੋਂ ਛੋਟੀ ਮੰਡੀ ਤੇ ਤੀਸਰੀ ਪਿੰਡਾਂ 'ਚ ਟੈਂਪਰੇਰੀ ਮੰਡੀ ਬਣਾਈ ਜਾਵੇਗੀ। ਇਨ੍ਹਾਂ ਮੰਡੀਆਂ ਨੂੰ ਪੈਟਰੋਲਿੰਗ ਪੁਲਿਸ ਵੱਲੋਂ ਕੰਟਰੋਲ ਕੀਤਾ ਜਾਵੇਗਾ।