8 ਤੋਲੇ ਸੋਨਾ ਤੇ 70 ਹਜ਼ਾਰ ਲੈਕੇ ਫਰਾਰ ਹੋਏ ਚੋਰ - 70 ਹਜ਼ਾਰ ਦੀ ਨਗਦੀ
ਤਰਨਤਾਰਨ: ਚੋਹਲਾ ਸਾਹਿਬ 'ਚ ਚੋਰਾਂ ਵੱਲੋਂ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਬੀਤੀ ਰਾਤ ਕੁੱਝ ਅਣਪਛਾਤੇ ਚੋਰਾਂ ਵੱਲੋਂ ਰਾਣੀ ਵਲਾਹ ਰੋਡ (Walah Road) ‘ਤੇ ਸਥਿਤ 2 ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਾਰਦਾਤ ਵਿੱਚ 8 ਤੋਲੇ ਸੋਨਾ (Gold) ਤੇ 70 ਹਜ਼ਾਰ ਦੀ ਨਗਦੀ (Cash) ਲੈਕੇ ਚੋਰ ਮੌਕੇ ਤੋਂ ਫਰਾਰ ਹੋ ਗਏ ਹਨ। ਪੀੜਤ ਪਰਿਵਾਰ ਦੇ ਮੁੱਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਇੱਕ ਹਾਰ, 2 ਚੂੜੀਆ, 2 ਮੁੰਦਰੀਆਂ ਤੇ ਇੱਕ ਵਾਲੀਆ ਦਾ ਜੋੜੇ ਦੀ ਚੋਰੀ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬ ਕਰਨ ਦਾ ਵੀ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਹੈ।