ਪੁਲਿਸ ਵਲੋਂ 18 ਪਿੰਡਾਂ ਵਿੱਚ ਸਰਚ ਅਭਿਆਨ - 18 ਪਿੰਡਾਂ ਵਿੱਚ ਸਰਚ ਅਭਿਆਨ
ਲੁਧਿਆਣਾ:ਪੁਲਿਸ ਵਲੋਂ ਜਗਰਾਉਂ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਨੂੰ ਲੈਕੇ ਸ਼ਹਿਰ ਚ ਚੌਕਸੀ ਵਧਾਈ ਗਈ ਹੈ। ਇਸਦੇ ਚੱਲਦੇ ਆਲਮਗੀਰ ਸਾਹਿਬ ਦੇ ਨਾਲ ਲੱਗਦੇ 18 ਪਿੰਡਾਂ ਵਿੱਚ ਪੁਲਿਸ ਵਲੋਂ ਸਰਚ ਅਭਿਆਨ ਚਲਾਇਆ ਗਿਆ।ਪੁਲਿਸ ਅਧਿਕਾਰੀ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਵਿੱਚ ਇਹ ਸਰਚ ਅਭਿਆਨ ਚਲਾਇਆ ਗਿਆ ਹੈ ਅਤੇ ਸ਼ੀ ਸ਼ੀ ਟੀ ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ।ਪੁਲਿਸ ਨੇ ਮੁਲਜ਼ਮਾਂ ਦੀ ਭਾਲ ਤੇਜੀ ਨਾਲ ਸੁਰੂ ਕਰ ਦਿੱਤੀ ਹੈ ਜਿਥੇ ਗੈਂਗਸਟਰਾਂ ਉਪਰ ਇਨਾਮ ਰੱਖ ਦਿੱਤਾ ਗਿਆ ਹੈ ਉੱਥੇ ਹੀ ਗੁਪਤ ਸੂਚਨਾ ਮਿਲਣ ਤੇ ਲੁਧਿਆਣਾ ਦੇ ਗਿੱਲ ਪਿੰਡ ਨਾਲ ਲਗਦੇ ਤਕਰੀਬਨ 18 ਪਿੰਡਾਂ ਵਿੱਚ ਸਰਚ ਅਭਿਆਨ ਕੀਤਾ ਜਾ ਗਿਆ।ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।