ਪੁਲਿਸ ਕਮਿਸ਼ਨਰ ਨੇ ਬਹਾਦਰ ਕੁਸੁਮ ਨੂੰ ਤੋਹਫੇ ਵਿੱਚ ਦਿੱਤਾ ਮੋਬਾਈਲ - Bahadur Kusum
ਜਲੰਧਰ: ਕੁਝ ਦਿਨ ਪਹਿਲਾਂ ਦੋ ਲੁਟੇਰਿਆਂ ਨਾਲ ਭਿੜੀ 15 ਸਾਲਾ ਕੁਸੁਮ ਦੀ ਸੀਸੀਟੀਵੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ ਜਿਸ ਵਿੱਚ ਕੁਸੁਮ ਬੜੀ ਬਹਾਦਰੀ ਨਾਲ ਉਨ੍ਹਾਂ ਲੁਟੇਰਿਆਂ ਨਾਲ ਆਪਣੇ ਫੋਨ ਲਈ ਲੜ ਰਹੀ ਸੀ। ਇਸ ਬਾਬਤ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੁਸੁਮ ਨੂੰ ਇੱਕ ਮੋਬਾਈਲ ਭੇਂਟ ਕੀਤਾ ਤੇ ਉਸ ਨੂੰ ਸਨਮਾਨਤ ਕੀਤਾ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੁਸੁਮ ਨੂੰ ਉਨ੍ਹਾਂ ਦੇ ਇੱਕ ਐਨਆਰਆਈ ਦੋਸਤ ਨੇ ਮੋਬਾਈਨ ਫੋਨ ਭੇਜਿਆ ਹੈ ਤੇ ਇੱਕ ਵਿਅਕਤੀ ਨੇ ਅਕੋਲਾ ਸ਼ਹਿਰ ਤੋਂ 31 ਹਜ਼ਾਰ ਰੁਪਏ ਭੇਜਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕੁਸੁਮ ਨੂੰ ਸਟੇਟ ਤੇ ਕੌਮੀ ਬਹਾਦਰੀ ਅਵਾਰਡ ਲਈ ਅੱਗੇ ਭੇਜਾਂਗੇ।