ਪੁਲਿਸ ਨੇ ਮਨਾਇਆ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ - ਪੁਲਿਸ
ਅੰਮ੍ਰਿਤਸਰ : ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ, ਸਾਂਝ ਕੇਂਦਰ ਸਟਾਫ ਅਤੇ ਐਨ.ਸੀ.ਸੀ ਕੈਡਿਟ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਮਾਰਚ ਅੰਮ੍ਰਿਤਸਰ ਦੇ ਛੇਹਰਟਾ ਰੋਡ ਤੋਂ ਪੁਲਿਸ ਲਾਇਨ ਤੱਕ ਕੱਢਿਆ ਗਿਆ। ਜਿਸ ਵਿੱਚ ਐਨ.ਸੀ.ਸੀ ਕੈਡਿਟ ਵੱਲ ਹੱਥਾਂ ਵਿੱਚ ਬੈਨਰ ਫੜ ਨਸ਼ਾ ਵਿਰੋਧੀ ਸਲੋਗਣ ਲਿਖ ਲੌਕਾਂ ਨੂੰ ਨਸ਼ਿਆ ਤੋਂ ਬਚਣ ਲਈ ਅਪੀਲ ਕੀਤੀ ਗਈ ਤਾਂ ਜੋ ਦੇਸ਼ ਦੇ ਭਵਿਖ ਨੂੰ ਨਸ਼ਿਆ ਦੇ ਕੋਹੜ ਤੋਂ ਦੂਰ ਰੱਖਿਆ ਜਾ ਸਕੇ।