ਲਗਜ਼ਰੀ ਗੱਡੀਆਂ ਦੇ ਅੰਤਰਰਾਜ਼ੀ ਚੋਰ ਗਿਰੋਹ ਦਾ ਪਰਦਾਫਾਸ਼ - luxury vehicle theft
ਲਗਜ਼ਰੀ ਗੱਡੀਆਂ ਦੇ ਅੰਤਰਰਾਜ਼ੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਫ਼ਾਜ਼ਿਲਕਾ ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਤੋਂ ਚੋਰੀ ਦੀਆਂ 15 ਲਗਜ਼ਰੀ ਗੱਡੀਆਂ ਨੂੰ ਬਰਾਮਦ ਕੀਤਾ ਹੈ। ਬਰਾਮਦ ਕੀਤੀਆਂ ਗਈਆਂ ਗੱਡੀਆਂ ਦੀ ਕੀਮਤ ਕਰੀਬ 1.50 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਗਿਰੋਹ ਤੋਂ ਬਰਾਮਦ ਹੋਈਆਂ ਲਗਜ਼ਰੀ ਗੱਡੀਆਂ ਵਿੱਚ ਇੱਕ ਫਾਰਚੂਨਰ, 3 ਇਨੋਵਾ, 5 ਬਰਿਜਾ, 4 ਸਵਿਫ਼ਟ ਡਿਜਾਇਰ, ਇੱਕ ਮਹਿੰਦਰਾ ਬੋਲੈਰੋ ਬਰਾਮਦ ਕੀਤੀ ਗਈ ਹੈ।