1 ਲੱਖ ਲੀਟਰ ਤੋਂ ਵੱਧ ਲਾਹਣ ਸਮੇਤ 4 ਕਾਬੂ - ਨਾਜਾਇਜ਼ ਸ਼ਰਾਬ
ਅੰਮ੍ਰਿਤਸਰ :ਅਜਨਾਲਾ ਚ ਪੁਲਿਸ (POLICE) ਹੱਥ ਵੱਡੀ ਸਫਲਤਾ ਲੱਗੀ ਹੈ। ਪਿੰਡ ਨੰਗਲ ਵੰਝਾਂਵਾਲਾ ਤੋਂ 1 ਲੱਖ ਲੀਟਰ ਤੋਂ ਵਧੇਰੇ ਕੱਚੀ ਲਾਹਣ(illegal liquor), 50 ਹਜਾਰ ਮਿਲੀਲੀਟਰ ਦੇਸੀ ਸ਼ਰਾਬ, 3 ਚਾਲੂ ਭੱਠੀਆਂ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਜਾਣਕਾਰੀ ਡੀ.ਐਸ.ਪੀ ਸੁਖਰਾਜ ਸਿੰਘ ਨੇ ਥਾਣਾ ਅਜਨਾਲਾ ਵੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ।ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਸ਼ੱਕੀ ਨਾਲੇ ਨਜ਼ਦੀਕ ਲੋਕਾਂ ਵੱਲੋਂ ਨਾਜਾਇਜ਼ ਸ਼ਰਾਬ ਕੱਢਣ ਦਾ ਧੰਦਾ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਕਾਰਵਾਈ ਕਰਕੇ ਕੱਚੀ ਲਾਹਣ ਨਾਜਾਇਜ਼ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ (arrested) ਕੀਤਾ ਗਿਆ ਹੈ ਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।