ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀ ਚੜ੍ਹੇ ਪੁਲਿਸ ਅੜਿੱਕੇ - ਪਿਸਟਲ ਏਅਰਗੰਨ
ਜਲੰਧਰ: ਪੁਲਿਸ ਨੇ ਲੁੱਟਾਂ ਖੋਹਾਂ 'ਤੇ ਕਾਬੂ ਪਾਓਣ ਲਈ ਚਲਾਈ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਲੁੱਟ ਦੇ ਸਾਮਾਨ ਨਾਲ ਕਾਬੂ ਕੀਤਾ ਹੈ। ਪੁਲਿਸ ਨੇ ਨਾਕੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਪਿਸਟਲ ਏਅਰਗੰਨ ਅਤੇ ਲੋਹੇ ਦੇ ਦਾਤਰ ਮਿਲੇ। ਇਨ੍ਹਾਂ ਕੋਲੋਂ ਸੋਨੇ ਦੀਆਂ ਵਾਲੀਆਂ ਸਮੇਤ ਸੋਨੇ ਦਾ ਸਾਮਾਨ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਹੋਇਆ। ਆਈ.ਪੀ.ਐਸ. ਸੁਹੇਲ ਮੀਰ ਨੇ ਦੱਸਿਆ ਕਿ ਇਹ ਪਹਿਲਾਂ ਹੀ ਗੁਰਾਇਆ, ਫਿਲੌਰ, ਬਿਲਗਾ ਅਤੇ ਮੁਕੰਦਪੁਰ ਵਿੱਚ 12 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਦੋਵਾਂ ਮੁਲਜ਼ਮਾਂ ਦੀ ਪਹਿਚਾਣ ਦਲਜੀਤ ਸਿੰਘ ਪੁੱਤਰ ਕੁਲਵੀਰ ਸਿੰਘ ਕੰਗ ਅਰਾਈਆਂ, ਅਤੇ ਧਰਮਵੀਰ ਸਿੰਘ ਪੁੱਤਰ ਬਲਜਿੰਦਰ ਸਿੰਘ ਕੰਗ ਅਰਾਈਆਂ ਵਜੋਂ ਹੋਈ ਹੈ। ਇਨ੍ਹਾਂ ਲੁਟੇਰਿਆਂ ਦੀਆਂ ਕਈ ਸ਼ਿਕਾਇਤਾਂ ਆ ਚੁਕੀਆਂ ਹਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ।