ਸ੍ਰੀ ਫ਼ਤਿਹਗੜ੍ਹ ਸਾਹਿਬ: ਪੁਲਿਸ ਨੇ ਦੋ ਚੋਰਾਂ ਨੂੰ 5 ਲੱਖ ਦੇ ਸਮਾਨ ਸਮੇਤ ਕੀਤਾ ਕਾਬੂ - ਐਸ.ਪੀ ਜਗਜੀਤ ਸਿੰਘ ਜੱਲਾ
ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦੀ ਅਗਵਾਈ ਵਿੱਚ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਚੋਰੀ ਦੇ ਇੱਕ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਕਰੀਬ 5 ਲੱਖ ਰੁਪਏ ਦਾ ਸਮਾਨ ਬਰਾਮਦ ਕੀਤਾ ਹੈ। ਇਸ ਦੀ ਜਾਣਕਾਰੀ ਐਸ.ਪੀ ਜਗਜੀਤ ਸਿੰਘ ਜੱਲਾ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਐਸ.ਪੀ ਨੇ ਦੱਸਿਆ ਕਿ ਉਨ੍ਹਾਂ ਨੇ ਚੋਰਾਂ ਪਾਸੋਂ ਕਰੀਬ 5 ਲੱਖ ਰੁਪਏ ਦਾ ਸਮਾਨ ਬਰਾਮਦ ਕੀਤਾ, ਜਿਸ ਵਿੱਚ 75 ਹਜ਼ਾਰ ਰੁਪਏ ਨਗਦ, ਚਾਰ ਤੋਲੇ ਦੇ ਦੋ ਸੋਨੇ ਦੇ ਕੜੇ, ਇੱਕ ਜੋੜਾ ਟੌਪਸ ਡਾਇਮੰਡ, ਇੱਕ ਹੀਰੇ ਦੀ ਅੰਗੂਠੀ, ਇੱਕ ਸੋਨੇ ਦੀ ਅੰਗੂਠੀ ਸ਼ਾਮਿਲ ਹੈ।