ਨਸ਼ੇ ‘ਚ ਧੁੱਤ ਨੌਜਵਾਨ ਵੱਲੋਂ ਫਾਇਰਿੰਗ, ਪੁਲਿਸ ਨੇ ਕੀਤਾ ਇਹ ਹਾਲ - ਜਲੰਧਰ
ਜਲੰਧਰ: ਵਰਕਸ਼ਾਪ ਚੌਂਕ (Workshop Square) ਨਜ਼ਦੀਕ ਇੱਕ ਢਾਬੇ ‘ਤੇ ਗੋਲੀ ਚੱਲਣ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਵਰਕਸ਼ਾਪ ਚੌਂਕ (Workshop Square) ਦੇ ਨਜ਼ਦੀਕ ਲਾਇਸੈਂਸੀ (Licensee) 32 ਬੋਰ ਦੇ ਪਿਸਤੌਲ (Pistol) ਦੇ ਨਾਲ ਨਸ਼ੇ (Drugs) ਦੀ ਹਾਲਾਤ ਵਿੱਚ ਨੌਜਵਾਨ ਵੱਲੋਂ ਫਾਇਰਿੰਗ (Firing) ਕੀਤੀ ਗਈ ਸੀ। ਹਾਲਾਂਕਿ ਇਸ ਫਾਇਰਿੰਗ (Firing) ਵਿੱਚ ਕਿਸੇ ਵੀ ਜਾਨੀ ਜਾ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਸਵਾਲ ਇਹ ਹੈ ਕਿ ਇਨ੍ਹਾਂ ਨਸ਼ੇੜੀਆਂ ਦੇ ਹੱਥਾਂ ਵਿੱਚ ਹਥਿਆਰ ਦੇਣ ਦਾ ਮਤਲਬ ਹੈ ਕਿ ਆਮ ਲੋਕਾਂ ਦੀ ਸਿੱਧੀ ਮੌਤ (DRATH)। ਘਟਨਾ ਦੀ ਜਾਣਕਾਰੀ ਪੁਲਿਸ (police) ਨੂੰ ਮਿਲਣ ਤੋਂ ਬਾਅਦ ਪੁਲਿਸ (police) ਨੇ ਮੌਕੇ ‘ਤੇ ਪਹੁੰਚੇ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।