ਪੁਲਿਸ ਵੱਲੋਂ ਭਗੌੜਾ ਵਿਅਕਤੀ ਕਾਬੂ - ਪੁਲਿਸ
ਫ਼ਿਲੌਰ: ਜਲੰਧਰ ਦੇ ਕਸਬਾ ਫਿਲੌਰ ਵਿਖੇ ਇੱਥੋਂ ਦੀ ਪੁਲਿਸ ਨੇ ਇਕ ਕੇਸ ਵਿੱਚੋਂ ਸਵਾ ਸਾਲ ਤੋਂ ਭਗੌੜੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਸਵਾ ਸਾਲ ਪਹਿਲਾਂ ਦੋਸ਼ੀ ਵਿਕਾਸ ਵਿਨਾਇਕ ਉਰਫ਼ ਗੱਗੂ ਪੁੱਤਰ ਵਿਪਨ ਵਿਨਾਇਕ ਦੇ ਨਾਮ 'ਤੇ ਮਾਮਲਾ ਦਰਜ ਕੀਤਾ ਗਿਆ ਸੀ, ਜੋ ਕਿ ਸਵਾ ਸਾਲ ਤੋਂ ਫ਼ਰਾਰ ਚੱਲ ਰਿਹਾ ਸੀ। ਜਿਸ ਨੂੰ ਏਐਸਆਈ ਸੁਰਜੀਤ ਸਿੰਘ ਨੇ ਫ਼ਗਵਾੜੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਜਲਦ ਹੀ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।