ਪੁਲਿਸ ਨੇ ਨਸ਼ੇ ਅਤੇ ਚੋਰੀਆਂ ਦੇ ਆਦੀ ਨੂੰ ਕੀਤਾ ਕਾਬੂ
ਅੰਮ੍ਰਿਤਸਰ: ਸਥਾਨਕ ਪੁਲਿਸ ਨੇ ਨਸ਼ੇ ਅਤੇ ਚੋਰੀਆਂ ਨੂੰ ਰੋਕਣ ਲਈ ਮੁਹਿੰਮ ਚਲਾਈ। ਇਸ ਤਹਿਤ ਥਾਣਾ ਕੰਟੇਨਮੈਂਟ ਪੁਲਿਸ ਨੇ ਗੁਪਤ ਸੁਚਨਾ ਦੇ ਅਧਾਰ ਉੱਤੇ ਢੀਂਗਰਾ ਕਲੋਨੀ ਦੇ ਰੇਸ਼ਮ ਸਿੰਘ ਵਾਸੀ ਨੂੰ ਗ੍ਰਿਫ਼ਤਾਰ ਕੀਤਾ। ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਕੰਟੇਨਮੈਂਟ ਦੇ ਏਐਸਆਈ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਰੇਸ਼ਮ ਸਿੰਘ ਚੋਰੀ ਅਤੇ ਨਸ਼ੇ ਦਾ ਆਦੀ ਹੈ ਉਹ ਅਜਨਾਲੇ ਤੋਂ ਚੋਰੀ ਦੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆ ਰਿਹਾ ਹੈ ਜਿਸ ਨੂੰ ਏਐਸਆਈ ਚਰਨਜੀਤ ਸਿੰਘ ਨੇ ਮੌਕੇ ਉੱਤੇ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ।