ਜਵਾਈ ਨੇ ਸੁਹਰੇ ਪਰਿਵਾਰ ‘ਤੇ ਕੀਤੀ ਫਾਇਰਿੰਗ - ਜ਼ਿਲ੍ਹਾ
ਤਰਨਤਾਰਨ: ਜ਼ਿਲ੍ਹੇ (District) ਦੇ ਪਿੰਡ ਡੱਲ ਦੇ ਰਹਿਣ ਵਾਲੇ ਇੱਕ ਪਰਿਵਾਰ ‘ਤੇ ਉਨ੍ਹਾਂ ਦੇ ਜਵਾਈ ਵੱਲੋਂ ਫਾਇਰਿੰਗ (Firing) ਕੀਤੀ ਗਈ ਹੈ। ਜਿਸ ਨੂੰ ਪੁਲਿਸ (Police) ਵੱਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ। ਮੁਲਜ਼ਮ ਦੀ ਸੁਰਿੰਦਰ ਸਿੰਘ ਵਜੋਂ ਪਛਾਣ ਹੋਈ ਹੈ। ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਬਾਰੇ ਜਾਣਕਾਰੀ ਦਿੰਦੀ ਮੁਲਜ਼ਮ ਦੀ ਪਤਨੀ ਰਾਜਬੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦੀ ਸੀ, ਜਿਸ ਤੋਂ ਦੁੱਖੀ ਹੋਈ ਰਾਜਬੀਰ ਕੌਰ ਆਪਣੇ ਪੇਕੇ ਪਰਿਵਾਰ ਆ ਗਈ। ਜਿਸ ਤੋਂ ਗੁੱਸੇ ਵਿੱਚ ਆਏ ਮੁਲਜ਼ਮ ਨੇ ਆਪਣੇ ਸੁਹਰੇ ਘਰ ਪਹੁੰਚ ਕੇ ਆਪਣੇ ਸੁਹਰੇ ਪਰਿਵਾਰ ‘ਤੇ ਫਾਇਰਿੰਗ (Firing) ਕਰਨੀ ਸ਼ੁਰੂ ਕਰ ਦਿੱਤੀ।