STF 'ਤੇ ਹਮਲਾ ਕਰਨ ਵਾਲੇ ਨਸ਼ਾ ਤਸਕਰ 500 ਗ੍ਰਾਮ ਹੈਰੋਇਨ ਸਮੇਤ ਚੜ੍ਹੇ ਪੁਲਿਸ ਹੱਥੀ - amritsar drug smugglers
ਐੱਸਟੀਐੱਫ ਦੇ ਮੁਲਾਜ਼ਮਾਂ 'ਤੇ ਫਾਇਰਿੰਗ ਕਰਕੇ ਕਤਲ ਕਰਨ ਵਾਲੇ 5 ਦੋਸ਼ੀਆਂ ਵਿੱਚੋਂ ਪੁਲਿਸ ਨੇ 2 ਦੋਸ਼ੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਮੁਲਜਮਾਂ ਨੂੰ 4 ਦਿਨ ਦੀ ਰਿਮਾਂਡ ਹਾਸਲ ਕਰ ਪੁਛ ਗਿੱਛ ਲਈ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੀ ਐੱਸਟੀਐੱਫ ਟੀਮ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ, ਤਾਂ ਪਿੱਛਾ ਕਰਦੀ ਐੱਸਟੀਐੱਫ ਦੀ ਟੀਮ ਅੰਮ੍ਰਿਤਸਰ ਦੇ ਪਿੰਡ ਜੰਡਿਆਲਾ ਪਹੁੰਚ ਗਈ, ਜਿਥੇ ਪੁਲਿਸ ਤੇ ਤਸਕਰਾਂ ਵਿਚਾਲੇ ਫਾਇਰਿੰਗ ਹੋਈ। ਇਸ ਫਾਇਰਿੰਗ ਵਿੱਚ ਗੁਰਦੀਪ ਸਿੰਘ ਨਾਂਅ ਐੱਸਟੀਐੱਫ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਪੁਲਿਸ ਨੇ 2 ਮੁਲਜਮਾਂ ਨੂੰ ਬੀਤੀ ਸ਼ਾਮ ਗ੍ਰਿਫ਼ਤਾਰ ਕਰ ਲਿਆ ਸੀ, 'ਤੇ 3 ਦੀ ਭਾਲ ਅਜੇ ਵੀ ਜਾਰੀ ਹੈ। ਪੁਲਿਸ ਨੇ ਇਨ੍ਹਾਂ ਕੋਲੋ 500 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।