ਪੁਲਿਸ ਨੇ ਨਜਾਇਜ਼ ਸ਼ਰਾਬ ਸਮੇਤ ਇਕ ਮੁਲਜ਼ਮ ਨੂੰ ਕੀਤਾ ਕਾਬੂ - ਨਜਾਇਜ਼ ਸ਼ਰਾਬ
ਤਰਨਤਾਰਨ: ਖੇਮਕਰਨ ਦੇ ਪੁਲਿਸ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਮਹਿਮੂਦਪੁਰਾ ਵਿਖੇ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵਲਟੋਹਾ ਦੇ ਸਾਂਝੇ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਨਜਾਇਜ ਸ਼ਰਾਬ ,ਲਾਹਣ, ਚਾਲੂ ਭੱਠੀਆਂ ਅਤੇ ਸ਼ਰਾਬ ਬਨਾਉਣ ਦੇ ਮਟੀਰੀਅਲ ਸਮੇਤ ਇਕ ਔਰਤ ਅਤੇ ਕੁਝ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।ਐਕਸਾਈਜ਼ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਇਕ ਵੱਡੇ ਪੱਧਰ ਅਪ੍ਰੇਸ਼ਨ ਨੂੰ ਅੰਜਾਮ ਦਿੰਦੇ ਹੋਏ ਭਾਰੀ ਮਾਤਰਾ ਵਿਚ ਲਾਹਣ ਅਤੇ ਦੇਸੀ ਸ਼ਰਾਬ ਫੜੀ ਗਈ।ਇਸ ਸਬੰਧੀ ਜਣਕਾਰੀ ਦਿੰਦੇ ਥਾਣਾ ਮੁਖੀ ਵਲਟੋਹਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰਿਤ ਪਿੰਡ ਵਿੱਚੋਂ ਸਰਾਬ 67 ਹਜ਼ਾਰ 500 ਮਿਲੀ ਲੀਟਰ ਨਜਾਇਜ਼ ਸ਼ਰਾਬ ਤੇ 2290 ਲਾਹੁਣ ਸਮੇਤ ਇਕ ਕਾਬੂ ਕਰ ਲਿਆ ਅਤੇ ਚਾਰ ਮੁਲਜ਼ਮ ਫਰਾਰ ਹਨ।