ਲੁਧਿਆਣਾ: ਪੁਲਿਸ ਨੇ ਹੈਰੋਇਨ ਸਮੇਤ ਐਕਟਿਵਾ ਸਵਾਰ ਕੀਤਾ ਕਾਬੂ - ਲੁਧਿਆਣਾ
ਲੁਧਿਆਣਾ: ਜ਼ਿਲ੍ਹੇ ਚ ਐਸਟੀਐਫ ਰੇਂਜ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਨ੍ਹਾਂ ਨੇ ਨਸ਼ੇ ਦੀ ਸਪਲਾਈ ਕਰਨ ਆਏ ਨੌਜਵਾਨ ਨੂੰ ਕਾਬੂ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਉਕਤ ਨੌਜਵਾਨ ਜਮਾਲਪੁਰ ਇਲਾਕੇ ’ਚ ਐਕਟਿਵ ਸਵਾਰ ਹੋ ਕੇ ਨਸੇ ਦੀ ਸਪਲਾਈ ਲੈ ਕੇ ਘਰ ਆ ਰਿਹਾ ਸੀ ਜਿਵੇਂ ਹੀ ਉਹ ਘਰ ਕੋਲ ਆਇਆ ਤਾਂ ਉਸ ਨੂੰ ਪੁਲਿਸ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਨੇ ਉਸ ਕੋਲੋਂ 1 ਕਿਲੋ 300 ਗ੍ਰਾਮ ਹੈਰੋਇਨ ਅਤੇ ਇੱਕ ਐਕਟਿਵ ਬਰਾਮਦ ਕੀਤੀ। ਇਸ ਸਬੰਧ ਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਨੌਜਵਾਨ ਕਿਰਾਏ ਦੇ ਮਕਾਨ ਚ ਰਹਿ ਰਿਹਾ ਸੀ ਉਹ ਪਿਛਲੇ 2010 ਤੋਂ ਇਹ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਇਸ ਤੋਂ ਪਹਿਲਾਂ ਵੀ ਉਸਤੇ ਮਾਮਲੇ ਦਰਜ ਹਨ। ਫਿਲਹਾਲ ਉਨ੍ਹਾਂ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।