4 ਪਿਸਤੌਲਾਂ ਸਣੇ ਇੱਕ ਵਿਅਕਤੀ ਪੁਲਿਸ ਅੜਿਕੇ - ਮਾਮਲੇ ਦੀ ਅਗਲੀ ਕਾਰਵਾਈ ਸੁਰੂ
ਹੁਸ਼ਿਆਰਪੁਰ: ਜ਼ੁਰਮਾਂ ਨਾਲ ਨਿਜੱਠਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਥਾਂ-ਥਾਂ ’ਤੇ ਨਾਕਾਬੰਦੀ ਕਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦੱਸ ਦਈਏ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਅਕਾਲਗੜ ਲਾਗਿਉ ਅਮਰਜੀਤ ਸਿੰਘ ਉਰਫ ਸੋਨੂੰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਗਈ। ਇਸ ਦੌਰਾਨ ਪੁਲਿਸ ਨੂੰ ਤਲਾਸ਼ੀ ਦੌਰਾਨ ਪੇਟ ਦੀ ਖੱਬੀ ਡੱਬ ਵਿਚੋਂ ਇੱਕ ਦੇਸੀ ਪਿਸਤੌਲ 315 ਬੋਰ ਬਰਾਮਦ ਹੋਇਆ ਜਿਸਨੂੰ ਅਨਲੋਡ ਕਰਨ ਤੇ ਉਸ ਵਿਚੋਂ ਇੱਕ ਰੌਦ ਜਿੰਦਾ 315 ਬੋਰ ਬਰਾਮਦ ਹੋਇਆ। ਪੁਲਿਸ ਨੂੰ ਮੁਲਜ਼ਮ ਕੋਲੋਂ ਦੋ 315 ਬੋਰ ਅਤੇ ਦੋ ਦੇਸੀ ਪਿਸਤੌਲ 12 ਬੌਰ ਬਰਾਮਦ ਹੋਏ ਹਨ। ਸਾਹਮਣੇ ਆਇਆ ਹੈ ਕਿ ਲੁੱਟਖੋਹ ਦੀ ਨੀਅਤ ਨਾਲ ਉਹ ਪਿਸਤੌਲ ਲੈ ਕੇ ਜਾ ਰਿਹਾ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।