ਪੁਲਿਸ ਨੇ 47 ਕਿੱਲੋ ਹੈਰੋਇਨ ਸਮੇਤ 4 ਵਿਅਕਤੀ ਕੀਤੇ ਕਾਬੂ - ਬੀਐਸਐਫ ਜਵਾਨਾਂ ਅਤੇ ਨਸ਼ਾ ਤਸਕਰਾਂ ਦੇ ਵਿੱਚ ਹੋਈ ਮੁੱਠਭੇੜ
ਗੁਰਦਾਸਪੁਰ: ਬੀਤੀ 28 ਜਨਵਰੀ ਨੂੰ ਗੁਰਦਾਸਪੁਰ ਦੀ ਬੀਐਸਐਫ ਚੰਦੂ ਵਡਾਲਾ ਪੋਸਟ 'ਤੇ ਬੀਐਸਐਫ ਜਵਾਨਾਂ ਅਤੇ ਨਸ਼ਾ ਤਸਕਰਾਂ ਦੇ ਵਿੱਚ ਹੋਈ ਮੁੱਠਭੇੜ ਵਿੱਚ ਇੱਕ ਜਵਾਨ ਜਖ਼ਮੀ ਹੋਇਆ ਸੀ ਅਤੇ ਖੋਜ ਦੌਰਾਨ ਹਥਿਆਰ ਅਤੇ 47 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਸੀ, ਇਸ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਵੱਡੇ ਖੁਲਾਸੇ ਕਰਦੇ ਹੋਏ ਦੱਸਿਆ ਕਿ ਉਹ ਪਹਿਲਾਂ ਵੀ ਤਿੰਨ ਵਾਰ ਹੈਰੋਇਨ ਦੀ ਖੇਪ ਪਾਕਿਸਤਾਨ ਬਾਰਡਰ ਤੋਂ ਲੈ ਕੇ ਆ ਚੁੱਕੇ ਹਨ। ਇਨ੍ਹਾਂ ਦਾ ਸੰਪਰਕ ਪਾਕਿਸਤਾਨ ਦੇ ਸਮਗਲਰਾਂ ਦੇ ਨਾਲ ਸੀ ਅਤੇ ਇਹ ਉਨ੍ਹਾਂ ਦੀ ਚੌਥੀ ਖੇਪ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਚੰਦੂ ਵਡਾਲਾ ਬੀਐਸਐਫ ਪੋਸਟ ਤੋਂ ਫੜੀ ਗਈ ਹੈਰੋਇਨ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਤਿੰਨ ਵਿਅਕਤੀ ਗੁਰਦਾਸਪੁਰ ਜਿਲ੍ਹੇ ਨਾਲ ਸੰਬੰਧਤ ਹਨ ਅਤੇ ਇੱਕ ਅੰਮ੍ਰਿਤਸਰ ਜਿਲ੍ਹੇ ਨਾਲ ਸੰਬੰਧਤ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਤਸਕਰ ਚੰਦੂਵਡਾਲਾ ਬਾਰਡਰ ਪੋਸਟ ਤੋਂ 3 ਵਾਰ ਹੈਰੋਇਨ ਖੇਪ ਪਾਕਿਸਤਾਨ ਤੋਂ ਲਿਆ ਚੁੱਕੇ ਹਨ ਅਤੇ ਹੁਣ ਤੱਕ ਇਹ ਪਾਕਿਸਤਾਨ ਤੋਂ 50 ਕਿੱਲੋ ਹੈਰੋਇਨ ਲੈ ਚੁੱਕੇ ਹਨ।