ਧੁੰਦ ਦਾ ਫਾਇਦਾ ਚੁੱਕਣ ਵਾਲੇ 3 ਲੁਟੇਰੇ ਚੜ੍ਹੇ ਪੁਲਿਸ ਦੇ ਹੱਥ - ਆਈਪੀਐਸ ਸੁਹੇਲ ਕਾਸਿਮ ਮੀਰ
ਜਲੰਧਰ: ਸਬਾ ਫਿਲੌਰ ਵਿਖੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ। ਇਸ ਦੇ ਚੱਲਦਿਆਂ ਪੁਲਿਸ ਵੱਲੋਂ ਲੁਟੇਰਿਆਂ 'ਤੇ ਸਖ਼ਤੀ ਕਰਦੇ ਹੋਏ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਵੱਡੀ ਸਫ਼ਲਤਾ ਹਾਸਲ ਕੀਤੀ। ਇਸ ਸਬੰਧੀ ਫਿਲੌਰ ਦੇ ਆਈਪੀਐਸ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਬੀਤੇ ਦਿਨੀਂ ਧੁੰਦ ਦਾ ਫਾਇਦਾ ਚੁੱਕਦੇ ਹੋਏ ਇਨ੍ਹਾਂ ਲੁਟੇਰਿਆਂ ਨੇ ਕਈ ਲੁੱਟ-ਖੋਹ ਨੂੰ ਅੰਜਾਮ ਦਿੱਤਾ। ਇਸ ਦੇ ਚੱਲਦੇ ਪੁਲਿਸ ਨੇ ਦੇ 3 ਲੁਟੇਰਿਆਂ ਕਾਬੂ ਕਰ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।