ਨੈਸ਼ਨਲ ਹਾਈਵੇ 'ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ - ਅਪਰਾਧਿਕ ਗੈਂਗ ਨੈਸ਼ਨਲ ਹਾਈਵੇ ’ਤੇ ਸਰਗਰਮ
ਬੀਤੇ ਦਿਨੀਂ ਇੱਕ ਅਪਰਾਧਿਕ ਗੈਂਗ ਨੇ ਟਰੱਕ ਨੂੰ ਰੋਕ ਕੇ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਦੀ ਹੱਤਿਆ ਕੀਤੀ ਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਫਗਵਾੜਾ ਅਤੇ ਜਲੰਧਰ ਦੇ ਖੇਤਰਾਂ ਚ ਸੁੱਟਣ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ’ਚ ਆਈਜੀ ਆਰ ਐਸ ਖੱਟੜਾ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਅਪਰਾਧਿਕ ਗੈਂਗ ਨੈਸ਼ਨਲ ਹਾਈਵੇ ’ਤੇ ਸਰਗਰਮ ਸੀ ਜਿਨ੍ਹਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦੇ ਪੁਲਿਸ ਨੇ ਉਕਤ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਨਾਲ ਹੀ ਪੁਲਿਸ ਨੇ ਇੱਕ ਪਿਸਤੌਲ, ਬੱਤੀ ਬੋਰ ਤਿੰਨ ਜਿੰਦਾ ਕਾਰਤੂਸ ਅਤੇ ਹੱਤਿਆ ਲਈ ਇਸਤੇਮਾਲ ਕੀਤਾ ਗਿਆ ਹੋਰ ਸਾਮਾਨ ਵੀ ਬਰਾਮਦ ਕੀਤਾ। ਫਿਲਹਾਲ ਪੁਲਿਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਗੈਂਗ ਦੇ ਹੋਰ ਮੈਂਬਰਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।