ਪੁਲਿਸ ਵੱਲੋਂ ਸ਼ਰਾਬ ਦੀ ਭੱਠੀ ਸਮੇਤ 1 ਵਿਅਕਤੀ ਗ੍ਰਿਫ਼ਤਾਰ - ਸ਼ਰਾਬ ਬਰਾਮਦ
ਪਟਿਆਲਾ: ਪਟਿਆਲਾ ਦੇ ਥਾਣਾ ਸਦਰ ਪੁਲਿਸ ਵੱਲੋਂ ਇੱਕ ਵੱਡੀ ਸਫ਼ਲਤਾ ਹਾਸਲ ਹੋਈ। ਜਦੋਂ ਪੁਲਿਸ ਨੇ ਇੱਕ ਪਿੰਡ ਦੇ ਵਿੱਚ ਰੇਡ ਕਰਕੇ ਸ਼ਰਾਬ ਦੀ ਭੱਠੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਵਿਅਕਤੀ ਕੋਲੋਂ 100 ਲੀਟਰ ਲਾਹਨ 10 ਸ਼ਰਾਬ ਦੀਆਂ ਬੋਤਲਾਂ ਅਤੇ ਸ਼ਰਾਬ ਬਣਾਉਣ ਵਾਲਾ ਸਮਾਨ ਬਰਾਮਦ ਕੀਤਾ। ਇਹ ਜਾਣਕਾਰੀ ਥਾਣਾ ਸਦਰ ਦੀ ਪੁਲਿਸ ਵੱਲੋਂ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਪਟਿਆਲਾ ਦੇ ਨਜ਼ਦੀਕ ਪੈਂਦੇ ਭੁੱਨਰਹੇੜੀ ਪਿੰਡ ਦੇ ਰਹਿਣ ਵਾਲੇ ਹਰਬੰਸ ਸਿੰਘ ਨਾਮ ਦੇ ਵਿਅਕਤੀ ਕੋਲੋਂ 120 ਲੀਟਰ ਲਾਹਾਂ ਅਤੇ 10 ਬੋਤਲਾਂ ਸ਼ਰਾਬ ਅਤੇ ਸ਼ਰਾਬ ਬਣਾਉਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ।