ਗੈਂਗਸਟਰਾਂ ਨੇ ਸਰਪੰਚ 'ਤੇ ਖੁੱਲ੍ਹੇਆਮ ਕੀਤੀ ਫਾਇਰਿੰਗ, ਪੁਲਿਸ ਨੇ ਕੀਤੇ ਕਾਬੂ - police arrested 2 gangsters
ਅੰਮ੍ਰਿਤਸਰ: ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਜਾਨੀਆ ਵਿੱਚ ਦੋ ਗੈਂਗਸਟਰਾਂ ਵੱਲੋਂ ਉਸ ਸਮੇਂ ਗੋਲੀਆਂ ਚਲਾਈਆਂ ਗਈਆਂ, ਜਦੋਂ ਪੁਲਿਸ ਨੇ ਉਨ੍ਹਾਂ ਦੇ ਸਾਥੀਆਂ ਨੂੰ ਕਾਬੂ ਕੀਤਾ ਹੋਇਆ ਸੀ। ਜਾਣਕਾਰੀ ਮੁਤਾਬਕ ਕਾਬੂ ਕੀਤੇ ਵਿਅਕਤੀ ਪਿੰਡ ਵਿੱਚ ਨਸ਼ਾ ਲੈਣ ਆਏ ਸਨ। ਇਸ ਫ਼ਾਇਰਿੰਗ ਵਿੱਚ ਪਿੰਡ ਦਾ ਸਰਪੰਚ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵੇਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਫ਼ਾਇਰਿੰਗ ਵਾਲੇ ਹਥਿਆਰ ਵੀ ਕਾਬੂ ਵਿੱਚ ਲੈ ਲਏ ਹਨ ਅਤੇ ਦੋਵਾਂ ਉੱਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।