ਨਸ਼ੀਲੀ ਦਵਾਈਆਂ ਸਪਲਾਈ ਕਰਨ ਵਾਲਾ ਕਾਬੂ - ਨਸ਼ੀਲੀ ਦਵਾਈਆਂ ਸਪਲਾਈ ਕਰਨ ਵਾਲਾ ਕਾਬੂ
ਪੁਲਿਸ ਵੱਲੋਂ ਕੁੱਝ ਮਹੀਨੇ ਪਹਿਲਾਂ ਗੁਰਦਾਸਪੁਰ ਵਿੱਚ ਦੋ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਤੋਂ 50 ਹਜ਼ਾਰ ਨਸ਼ੀਲੇ ਕੈਪਸੂਲ ਫੜੇ ਜਾਣ ਦੇ ਮਾਮਲੇ ਵਿੱਚ ਇੱਕ ਹੋਰ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰੋਪੀ ਆਗਰਾ ਤੋਂ ਨਸ਼ੀਲੀ ਗੋਲੀਆਂ, ਕੈਪਸੂਲ ਅਤੇ ਟੀਕੇ ਲਿਆ ਕੇ ਸਹਾਰਨਪੁਰ ਵਿੱਚ ਪਹੁੰਚਾਉਂਦਾ ਸੀ, ਜਿੱਥੋਂ ਫਿਰ ਇਸ ਖੇਪ ਨੂੰ ਅੰਬਾਲਾ ਪਹੁੰਚਾਇਆਂ ਜਾਂਦਾ ਸੀ ਅਤੇ ਅੰਬਾਲਾ ਤੋਂ ਕੋਰੀਅਰ ਰਾਹੀਂ ਇਹ ਖੇਪ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰ ਦਿੱਤਾ ਜਾਂਦਾ ਸੀ।