2 ਮਾਮਲਿਆਂ 'ਚ ਨਸ਼ੀਲੀਆਂ ਗੋਲੀਆਂ ਸਣੇ 4 ਭਗੌੜੇ ਮੁਲਜ਼ਮ ਕਾਬੂ - drugs news lehragaga
ਸੰਗਰੂਰ: ਲਹਿਰਾਗਾਗਾ ਪੁਲਿਸ ਨੇ ਨਸ਼ੀਲੀ ਗੋਲੀਆਂ ਦੇ ਦੋ ਮਾਮਲਿਆਂ ਵਿੱਚ ਚਾਰ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਤੋਂ ਕੁਝ ਦਿਨ ਪਹਿਲਾਂ ਤਕਰੀਬਨ ਇੱਕ ਲੱਖ ਗੋਲੀਆਂ ਫੜੀਆਂ ਗਈਆਂ ਸਨ ਪਰ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਸੀ ਹੁਣ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਰਿਮਾਂਡ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਡੀਸੀਪੀ ਬੂਟਾ ਸਿੰਘ ਗਿੱਲ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗਾ ਸਕੇਗਾ ਕੀ ਇਨ੍ਹਾਂ ਭਾਰੀ ਮਤਰਾ ਵਿੱਚ ਨਸ਼ਾ ਕਿੱਥੋ ਆਇਆ ਹੈ।