ਪ੍ਰਧਾਨ ਮੰਤਰੀ ਮਨ ਕੀ ਬਾਤ ਛੱਡ ਕਿਸਾਨਾਂ ਦੇ ਮਨ ਕੀ ਬਾਤ ਸੁਣਨ: ਰੰਧਾਵਾ
ਚੰਡੀਗੜ੍ਹ: ਕਾਂਗਰਸ ਪਾਰਟੀ ਦੇ 136ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ 'ਤੇ ਤਿੱਖੀ ਬਿਆਨਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਾਨੂੰਨ ਰੱਦ ਨਹੀਂ ਕਰ ਸਕਦੀ ਤਾਂ ਘੱਟੋ ਘੱਟ ਸਸਪੈਂਡ ਤਾਂ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਜਮਹੂਰੀ ਰਾਹ ਨਾ ਅਪਣਾ ਕੇ ਤਾਨਾਸ਼ਾਹ ਰਵੱਇਆ ਅਪਣਾ ਰਹੀ ਹੈ। 'ਮਨ ਕੀ ਬਾਤ' 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੁਣ ਮੋਦੀ ਜੀ ਆਪਣੇ ਮਨ ਦੀ ਨਾ ਸੁਣਾਉਣ, ਸਗੋਂ ਲੋਕਾਂ ਦੀ ਮਨ ਦੀ ਸੁਣਨ।