ਸਮਾਜ ਸੇਵੀ ਸੰਸਥਾ ਵੱਲੋਂ ਹਰਿਆਵਲ ਲਹਿਰ ਤਹਿਤ ਲਗਾਏ ਬੂਟੇ - ਚੇਅਰਮੈਨ ਸ੍ਰੀ ਰਾਮ ਇਕਬਾਲ ਸ਼ਰਮਾ
ਤਰਨਤਾਰਨ: ਸ਼ਹੀਦ ਭਗਤ ਸਿੰਘ ਸੰਸਥਾ ਪੱਟੀ ਦੇ ਚੇਅਰਮੈਨ ਸ੍ਰੀ ਰਾਮ ਇਕਬਾਲ ਸ਼ਰਮਾ, ਮੈਨੇਜਿੰਗ ਡਾਇਰੈਕਟਰ ਡਾ ਰਾਜੇਸ਼ ਭਾਰਦਵਾਜ ਅਤੇ ਕਾਰਜਕਾਰਨੀ ਮੈਨੇਜਿੰਗ ਡਾਇਰੈਕਟਰ ਮਰਿਦੁੱਲਾ ਭਾਰਦਵਾਜ ਅਤੇ ਡਾਇਰੈਕਟਰ ਸਤਿਅਮ ਭਾਰਦਵਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਭਗਤ ਸਿੰਘ ਸੰਸਥਾ ਵੱਲੋਂ ਪੜਾਈ ਦੇ ਨਾਲ ਨਾਲ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸ਼ੁੱਧ ਰੱਖਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਸ੍ਰੀਮਤੀ ਸੋਨੀਆ ਸ਼ਰਮਾ , ਮੈਡਮ ਨਰਿੰਦਰ ਕੌਰ , ਮੈਡਮ ਰੁਪਿੰਦਰ ਕੌਰ , ਨਛੱਤਰ ਸਿੰਘ ਨੇ ਵਿਦਿਆਰਥੀਆਂ ਸਮੇਤ ਵੱਖ-ਵੱਖ ਪਿੰਡਾਂ ਵਿਚ ਵੱਖ-ਵੱਖ ਥਾਵਾਂ ਪਿੰਡ ਸੈਦਪੁਰ, ਸਭਰਾ ਆਦਿ ਜਗ੍ਹਾਂ 'ਤੇ ਬੂਟੇ ਲਗਾਉਣ ਸਮੇਂ ਕੀਤਾ।