ਭਗਵਾਨ ਪਰਸ਼ੂਰਾਮ ਜਯੰਤੀ ਮੌਕੇ ਬ੍ਰਾਹਮਣ ਸਭਾ ਵੱਲੋਂ ਲਗਾਏ ਪੌਦੇ - ਕੋਰੋਨਾ ਦੀ ਲੜਾਈ ਚ ਸਰਕਾਰ ਦਾ ਸਾਥ
ਹੁਸ਼ਿਆਰਪੁਰ: ਭਗਵਾਨ ਸ਼੍ਰੀ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਤੇ ਸ਼੍ਰੀ ਬ੍ਰਾਹਮਣ ਸਮਾਜ ਦੇ ਦੇਵ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਸ਼ੁਭ ਜਨਮ ਦਿਹਾੜੇ ’ਤੇ ਸ਼੍ਰੀ ਬ੍ਰਾਹਮਣ ਸਭਾ ਗੜ੍ਹਸ਼ੰਕਰ ਵੱਲੋਂ ਵੱਖ ਵੱਖ ਥਾਵਾਂ ਤੇ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ। ਇਹ ਪੌਂਦੇ ਠੇਕੇਦਾਰ ਕੁਲਭੂਸ਼ਨ ਸ਼ੋਰੀ ਦੀ ਅਗਵਾਈ ਵਿੱਚ ਲਗਾਏ ਗਏ ਹਨ। ਇਸ ਦੌਰਾਨ ਪ੍ਰਧਾਨ ਠੇਕੇਦਾਰ ਕੁਲਭੂਸ਼ਨ ਸ਼ੋਰੀ ਨੇ ਦੱਸਿਆ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਇਸ ਵਾਰ ਬ੍ਰਾਹਮਣ ਸਭਾ ਗੜ੍ਹਸ਼ੰਕਰ ਵੱਲੋਂ ਵੱਖ-ਵੱਖ ਥਾਵਾਂ ’ਤੇ ਪੌਦੇ ਲਗਾਏ ਗਏ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਰਕਾਰ ਦਾ ਕੋਰੋਨਾ ਦੀ ਲੜਾਈ ਚ ਸਰਕਾਰ ਦਾ ਸਾਥ ਦੇਣ।