ਸਾਬਕਾ ਡੀਜੀਪੀ ਸੈਣੀ 'ਤੇ ਐੱਫਆਈਆਰ ਦਰਜ ਹੋਣ ਤੋਂ ਬਾਅਦ ਮੁੜ ਸਾਹਮਣੇ ਆਇਆ ਪਿੰਕੀ ਕੈਟ - ਬਲਵੰਤ ਸਿੰਘ ਮੁਲਤਾਨੀ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਖ਼ਿਲਾਫ਼ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਮੜ ਸੁਰੱਖੀਆਂ 'ਚ ਆ ਗਿਆ ਹੈ। ਮੁਲਤਾਨੀ ਕਤਲ ਮਾਮਲੇ ਦੇ ਵਿੱਚ ਮੀਡੀਆ ਸਾਹਮਣੇ ਕਨਫੈਸ਼ਨ ਕਰ ਚੁੱਕੇ ਸਾਬਕਾ ਪੁਲਿਸ ਅਧਿਕਾਰੀ ਪਿੰਕੀ ਕੈਟ ਵੀ ਸਾਹਮਣੇ ਆਏ ਹਨ। ਉਨ੍ਹਾਂ ਇਸ ਮਾਮਲੇ ਅਤੇ ਸੁਮੇਧ ਸੈਣੀ ਮਾਮਲੇ ਬਾਰੇ ਕਈ ਅਹਿਮ ਗੱਲਾਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਹਨ।