ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ ਕੀਤਾ ਗਿਆ ਮੈਡੀਕਲ ਚੈੱਕਅਪ - Sri Hazur Sahib
ਬਠਿੰਡਾ: ਕੁਝ ਦਿਨ ਪਹਿਲਾਂ ਹੀ 80 ਬੱਸਾਂ ਨਾਦੇਂੜ ਸਾਹਿਬ ਭੇਜੀਆਂ ਸਨ ਜਿਨ੍ਹਾਂ ਚੋਂ 19 ਬੱਸਾਂ ਵਾਪਸ ਪਰਤ ਚੁੱਕੀਆਂ ਹਨ। ਪੁਜੇ ਸਾਰੇ ਸ਼ਰਧਾਲੂਆਂ ਦਾ ਪੰਜਾਬ ਹਰਿਆਣਾ ਅਤੇ ਬਾਰਡਰ ਡੂਮਵਾਲੀ 'ਤੇ ਹਰ ਤਰ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ। ਸ਼ਰਧਾਲੂਆਂ ਨੂੰ ਵੱਖ-ਵੱਖ ਜ਼ਿਲ੍ਹਿਆ ਦੀਆਂ ਬੱਸਾਂ ਦਿੱਤੀਆਂ ਗਈਆਂ ਹਨ ਤਾਂ ਜੋ ਸਾਰੇ ਸ਼ਰਧਾਲੂ ਸਮੇਂ ਸਿਰ ਆਪਣੇ ਘਰ ਪਹੁੰਚ ਸਕਣ। ਤਹਿਸੀਲਦਾਰ ਐਸ.ਐਸ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤਾਂ ਲਈ ਪੁੱਖ਼ਤਾ ਪ੍ਰਬੰਧ ਕੀਤੇ ਗਏ ਸੰਗਤਾਂ ਦੇ ਸਾਰੇ ਖਾਣ-ਪਾਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।