ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੇ ਖੋਲ੍ਹੀ ਸਰਕਾਰ ਦੀ ਪੋਲ, ਮੁਢਲੀ ਸਹੂਲਤਾਂ ਤੋਂ ਵਾਂਝੇ - ਕੋਵਿਡ -19
ਹੁਸ਼ਿਆਰਪੁਰ : ਸ੍ਰੀ ਹਜ਼ੂਰ ਸਾਹਿਬ ਤੋਂ ਬੱਚੀਆਂ, ਔਰਤਾਂ ਤੇ ਬਜ਼ੁਰਗਾਂ ਸਣੇ ਤਕਰੀਬਨ 100 ਸ਼ਰਧਾਲੂ ਪਰਤੇ ਹਨ। ਇਸ ਤੋਂ ਪਹਿਲਾਂ ਪਰਤੇ ਸ਼ਰਧਾਲੂਆਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ 'ਤੇ ਹੁਣ ਪੰਜਾਬ ਵਾਪਸ ਆਉਣ ਵਾਲੇ ਸ਼ਰਧਾਲੂਆਂ ਨੂੰ ਇਕਾਂਤਵਾਸ 'ਚ ਡਾਕਟਰੀ ਜਾਂਚ ਲਈ ਵੱਖ ਰੱਖਿਆ ਜਾ ਰਿਹਾ ਹੈ। ਇਸ ਦੇ ਚਲਦੇ ਸਥਾਨਕ ਰਿਆਤ ਬਾਹਰਾ ਕਾਲਜ 'ਚ ਇਨ੍ਹਾਂ 100 ਸ਼ਰਧਾਲੂਆਂ ਨੂੰ ਰੱਖਿਆ ਗਿਆ ਹੈ, ਪਰ ਇੱਥੇ ਲੋੜੀਂਦਾ ਸਹੂਲਤਾਂ ਤੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ 'ਚ ਕਾਫੀ ਰੋਸ ਹੈ।