ਸਾਉਣ ਮਹੀਨੇ ਦਾ ਪਹਿਲਾ ਸੋਮਵਾਰ: ਮੰਦਿਰਾਂ 'ਚ ਸ਼ਰਧਾਲੂਆਂ ਦੀ ਲੱਗੀ ਭੀੜ - amritsar
ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਵੇਖਣ ਨੂੰ ਮਿਲੀ। ਸ਼ਰਧਾਲੂ ਸਵੇਰ ਤੋਂ ਹੀ ਮੰਦਿਰਾਂ ਵਿੱਚ ਮੱਥਾ ਟੇਕਣ ਪਹੁੰਚੇ। ਮਾਨਤਾ ਹੈ ਕਿ ਇਸ ਮਹੀਨੇ ਜੋ ਕੋਈ ਵੀ ਸ਼ਿਵ ਭਗਤ ਸੱਚੇ ਦਿੱਲ ਨਾਲ ਭੋਲੇਨਾਥ ਦੀ ਭਗਤੀ ਕਰਦਾ ਹੈ 'ਤੇ ਹਰ ਰੋਜ਼ ਸ਼ਿਵਲਿੰਗ 'ਤੇ ਜਲ ਚੜਾਉਂਦਾ ਹੈ ਉਸ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।