'ਕੋਰੋਨਾ ਰਿਪੋਰਟ ਨਾ ਹੋਣ ਕਾਰਨ ਨਹੀਂ ਕਰ ਸਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ' - corona report
ਗੁਰਦਾਸਪੁਰ: ਲੰਬੇ ਸਮੇਂ ਤੋਂ ਬੰਦ ਪਏ ਕਰਤਾਰਪੁਰ ਸਾਹਿਬ ਦਾ ਲਾਂਘਾ ਕੇਂਦਰ ਸਰਕਾਰ ਵਲੋਂ ਖੋਲ੍ਹ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਸਿੱਖ ਸੰਗਤਾਂ 'ਚ ਭਾਰਤੀ ਖੁਸ਼ੀ ਹੈ। ਇਸ ਦੇ ਚੱਲਦਿਆਂ ਸ਼ਰਧਾਲੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਜਾਣੇ ਸ਼ੁਰੂ ਹੋ ਗਏ ਹਨ। ਇਸ ਦੇ ਚੱਲਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਕਾਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਗੁਰਦਾਸਪੁਰ ਪਹੁੰਚੇ ਦੋ ਸ਼ਰਧਾਲੂਆਂ ਹੱਥ ਨਿਰਾਸ਼ਾ ਲੱਗੀ। ਦਰਅਸਲ ਕੋਰੋਨਾ ਰਿਪੋਰਟ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜ ਮੈਂਬਰ ਉਹ ਦਿੱਲੀ ਤੋਂ ਆਏ ਸਨ ਪਰ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਤਿੰਨ ਮੈਂਬਰ ਹੀ ਜਾ ਸਕੇ। ਜਿਸ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੈ ਕਿ ਉਹ ਦਰਸ਼ਨ ਨਹੀਂ ਕਰ ਸਕੇ।