ਮੰਦਰ ਅਤੇ ਗੁਰਦੁਆਰੇ ਖੁਲ੍ਹਣ ਤੋਂ ਪਹਿਲਾਂ ਹੀ ਦਰਸ਼ਨਾਂ ਲਈ ਪੁਜ ਰਹੇ ਸ਼ਰਧਾਲੂ - ਲੌਕਡਾਊਨ
ਪਟਿਆਲਾ : ਕੋਰੋਨਾ ਮਹਾਂਮਾਰੀ ਦੇ ਚਲਦੇ ਦੇਸ਼ ਭਰ 'ਚ ਲੌਕਡਾਊਨ ਲਾਇਆ ਗਿਆ ਸੀ। ਇਸ ਦੌਰਾਨ ਸਾਰੇ ਧਾਰਮਿਕ ਸਥਾਨ ਮੰਦਰ ਤੇ ਗੁਰਦੁਆਰੇ ਆਦਿ ਬੰਦ ਕੀਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਅਨਲੌਕ 1.0 ਦੇ ਤਹਿਤ ਸੂਬੇ 'ਚ 8 ਜੂਨ ਤੋਂ ਧਾਰਮਿਕ ਸਥਾਨ, ਸਿਨੇਮਾ ਹਾਲ, ਰੈਸਟੋਰੈਂਟ ਆਦਿ ਖੋਲ੍ਹੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਸ਼ਰਧਾਲੂਆਂ ਕਾਫ਼ੀ ਖ਼ੁਸ਼ ਹੋਏ। ਇਸ ਤਹਿਤ ਹੀ ਪਟਿਆਲਾ 'ਚ ਮੰਦਰ ਤੇ ਗੁਰਦੁਆਰੇ ਖੁਲ੍ਹਣ ਤੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਦਰਸ਼ਨਾਂ ਲਈ ਪੁਜ ਰਹੇ। ਸ਼ਰਧਾਲੂਆਂ ਵੱਲੋਂ ਸਰਕਾਰ ਤੋਂ 8 ਜੂਨ ਨੂੰ ਧਾਰਮਿਕ ਸਥਾਨ ਖੋਲ੍ਹੇ ਜਾਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਹ ਦਰਸ਼ਨ ਕਰ ਸਕਣ। ਸੂਬਾ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਹੋਟਲ, ਧਾਰਮਿਕ ਸਥਾਨ ਤੇ ਸਿਨੇਮਾ ਹਾਲ ਆਦਿ 8 ਜੂਨ ਨੂੰ ਖੋਲ੍ਹੇ ਜਾਣਗੇ।ਇਸ ਦੌਰਾਨ ਸਮਾਜਿਕ ਦੂਰੀ ਤੇ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਹਿਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।