ਧਾਰਮਿਕ ਸਥਾਨਾਂ ਦੇ ਖੁਲ੍ਹੱਣ 'ਤੇ ਪਟਿਆਲਾ ਦੇ ਪ੍ਰਚੀਨ ਕਾਲੀ ਮਾਤਾ ਮੰਦਰ ਪੁਹੰਚੇ ਸ਼ਰਧਾਲੂ
ਪਟਿਆਲਾ: 3 ਮਹੀਨੇ ਦੇ ਲੌਕਡਾਊਨ ਤੋਂ ਬਾਅਦ ਅਨਲੌਕ 1.0 'ਚ ਅੱਜ ਸਰਕਾਰ ਨੇ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਹੈ। ਪਟਿਆਲਾ ਦੇ ਪ੍ਰਚੀਨ ਕਾਲੀ ਮਾਤਾ ਮੰਦਰ ਦੇ ਖੁੱਲ੍ਹਣ 'ਤੇ ਸ਼ਰਧਾਲੂ ਮਾਤਾ ਦੇ ਦਰਸ਼ਨ ਲਈ ਮੰਦਰ ਪਹੁੰਚ ਰਹੇ ਹਨ। ਕਾਲੀ ਮਾਤਾ ਦੇ ਮੈਨੇਜਰ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੇ ਸਬੰਧ 'ਚ ਕੇਂਦਰ ਸਰਕਾਰ ਵੱਲੋਂ ਕੁਝ ਹਿਦਾਇਤਾਂ ਵੀ ਜਾਰੀ ਹੋਈਆ ਹਨ। ਇਨ੍ਹਾਂ ਹਿਦਾਇਤਾਂ 'ਚ ਧਾਰਮਿਕ ਸਥਾਨਾਂ 'ਚ ਵਧ ਇਕੱਠ ਨਾ ਕਰਨਾ ਤੇ ਮੰਦਰ ਆਉਣ ਸਮੇਂ ਮਾਸਕ ਦੀ ਵਰਤੋਂ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੰਦਰ 'ਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਸਰਕਲ ਦੇ ਨਿਸ਼ਾਨ ਲਗਾਏ ਹਨ ਤਾਂ ਜੋ ਲੋਕ ਦੂਰੀ ਬਣਾ ਕੇ ਦਰਸ਼ਨ ਕਰਨ।