ਬਠਿੰਡਾ ਦੀ ਸੈਂਟਰਲ ਜੇਲ੍ਹ ਦੇ ਕੈਦੀਆਂ ਤੋਂ ਫੋਨ ਬਰਾਮਦ - ਬਠਿੰਡਾ ਹਾਈ ਸਕਿਊਰਟੀ ਜੇਲ੍ਹ
ਬਠਿੰਡਾ: ਇਲਾਕੇ ਦੇ ਪਿੰਡ ਗੋਬਿੰਦਪੁਰਾ ਵਿੱਚ ਬਣੀ ਹਾਈ ਸਕਿਊਰਟੀ ਜੇਲ੍ਹ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ਦੇ ਦਾਅਵੇ ਲਗਾਤਾਰ ਕੀਤੇ ਜਾ ਰਹੇ ਹਨ ਪਰ ਇੱਥੋਂ ਲਗਾਤਾਰ ਕੈਦੀਆਂ ਕੋਲੋਂ ਫੋਨ ਬਰਾਮਦ ਹੋ ਰਹੇ ਹਨ। ਪੁਲਿਸ ਨੇ ਜੇਲ੍ਹ ਵਿੱਚੋਂ 3 ਮੋਬਾਇਲ ਫੋਨ ਬਰਾਮਦ ਕੀਤੇ ਹਨ ਜਿਸ ਤੋਂ ਬਾਅਦ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।