ਬਿਨਾਂ ਮੰਜ਼ੂਰੀ ਫੋਨ ਰਿਕਾਰਡ ਕਰਨਾ ਨਿੱਜਤਾ 'ਚ ਦਖ਼ਲਅੰਦਾਜ਼ੀ: ਹਾਈ ਕੋਰਟ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇੱਕ 4 ਸਾਲਾ ਬੱਚੀ ਦੀ ਕਸਟਡੀ ਦਾ ਮਾਮਲਾ ਚੱਲ ਰਿਹਾ ਸੀ, ਇਸ ਦੌਰਾਨ ਬੱਚੀ ਦੇ ਪਿਤਾ ਵੱਲੋਂ ਮਾਤਾ ਦੀ ਫੋਨ ਰਿਕਾਰਡ ਕੀਤੀ ਗੱਲਬਾਤ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਪਿਤਾ ਵੱਲੋਂ ਅਦਾਲਤ 'ਚ ਪੇਸ਼ ਕੀਤੀ ਇਸ ਰਿਕਾਰਡਿੰਗ 'ਚ ਸਖ਼ਤ ਟਿੱਪਣੀ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਕਿਸੀ ਦੀ ਪ੍ਰਾਈਵੇਸੀ 'ਚ ਦਖ਼ਲਅੰਦਾਜ਼ੀ ਮੰਨੀ ਜਾਵੇਗੀ। ਭਲੇ ਹੀ ਉਹ ਪਤੀ ਪਤਨੀ ਹੋਣ ਪਰ ਬਿਨਾਂ ਕਿਸੀ ਦੀ ਇਜਾਜ਼ਤ ਤੋਂ ਉਨ੍ਹਾਂ ਦੀ ਗੱਲਬਾਤ ਰਿਕਾਰਡ ਨਹੀਂ ਕੀਤੀ ਜਾ ਸਕਦੀ। ਇਸ ਪੂਰੇ ਮਾਮਲੇ ਬਾਰੇ ਈਟੀਵੀ ਭਾਰਤ ਨਾਲ ਵਕੀਲ ਦਿਵਿਆਜੋਤ ਸੰਧੂ ਨੇ ਗੱਲਬਾਤ ਕੀਤੀ।