ਫ਼ਿਲੌਰ 'ਚ ਅਵਾਰਾ ਕੁੱਤਿਆਂ ਦਾ ਖੌਅ, ਔਰਤ ਨੂੰ ਕੱਟਿਆ - Many people have been killed
ਜਲੰਧਰ: ਕਸਬਾ ਫਿਲੌਰ ਦੇ ਲੋਕ ਅਵਾਰਾ ਕੁੱਤਿਆਂ ਦੀ ਭਰਮਾਰ ਤੋਂ ਕਾਫ਼ੀ ਪ੍ਰੇਸ਼ਾਨ ਹਨ। ਅਵਾਰਾ ਕੁੱਤਿਆਂ ਵਲੋਂ ਕਈ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਵੱਢ ਚੁੱਕੇ ਹਨ। ਲੋਕਾਂ ਦਾ ਕਹਿਣਾ ਕਿ ਅਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਉਹ ਬਹੁਤ ਦੁਖੀ ਹਨ। ਕਿਲਾ ਰੋਡ 'ਤੇ ਇੱਕ ਮਹਿਲਾ ਨੂੰ ਵੀ ਕੁੱਤਿਆਂ ਨੇ ਕੱਟ ਲਿਆ, ਜਿਸ ਨੂੰ ਹਸਪਤਾਲ ਲਿਜਾ ਕੇ ਡਾਕਟਰੀ ਸਹਾਇਤਾ ਦਿਵਾਈ। ਉਨ੍ਹਾਂ ਦਾ ਕਹਿਣਾ ਕਿ ਘਰ ਤੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਅਵਾਰਾ ਕੁੱਤੇ ਹੁਣ ਤੱਕ ਕਈ ਲੋਕਾਂ ਨੂੰ ਵੱਢ ਚੁੱਕੇ ਹਨ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਪ੍ਰਸ਼ਾਸਨ ਨੂੰ ਵੀ ਸੂਚਨਾ ਦਿੱਤੀ ਗਈ ਹੈ। ਇਸ ਸਬੰਧੀ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਕੁੱਤਿਆਂ ਨੂੰ ਜ਼ਬਰਦਸਤੀ ਨਹੀਂ ਸਗੋਂ ਬੇਹੋਸ਼ ਕਰਕੇ ਇਥੋਂ ਲਿਜਾਇਆ ਜਾਵੇਗਾ ਤਾਂ ਜੋ ਕਿਸੇ ਵੀ ਕੁੱਤੇ ਨੂੰ ਨੁਕਸਾਨ ਨਾ ਹੋਵੇ।