ਫਗਵਾੜਾ ਪੁਲਿਸ ਨੇ 520 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨਸ਼ਾ ਤਸਕਰ ਕੀਤਾ ਕਾਬੂ - ਫਗਵਾੜਾ ਪੁਲਿਸ
ਫਗਵਾੜਾ: ਸਥਾਨਕ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 520 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦੇ ਹੋਏ ਫਗਵਾੜਾ ਥਾਣੇ ਦੇ ਐਸਐਚਓ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਸਬ-ਇੰਸਪੈਕਟਰ ਬੰਗਾ ਰੋਡ ਦੀ ਚੁੰਗੀ 'ਤੇ ਨਾਕੇਬੰਦੀ ਦੌਰਾਨ ਖੜ੍ਹੇ ਸੀ ਕਿ ਇੱਕ ਨੌਜਵਾਨ ਕਿਸੇ ਲਿਫ਼ਾਫ਼ੇ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਪੁਲਿਸ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਪੁੱਛ ਗਿੱਛ ਕੀਤੀ ਗਈ। ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਦੋਸ਼ੀ ਦਾ ਨਾਂ ਸੰਜੀਵ ਕੁਮਾਰ ਹੈ ਅਤੇ ਇਹ ਫਗਵਾੜਾ ਦੇ ਸੰਤੋਖਪੁਰੇ ਦਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਉਸ 'ਤੇ ਐੱਨਡੀਪੀਐੱਸ ਦੇ ਤਹਿਤ ਮਾਮਲਾ ਦਰਜ ਕਰ ਉਸ ਨੂੰ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਪੁਲਿਸ ਰਿਮਾਂਡ 'ਤੇ ਹੈ।