ਫਗਵਾੜਾ ਪੁਲਿਸ ਨੇ 2 ਝੋਲਾਛਾਪ ਡਾਕਟਰਾਂ ਨੂੰ ਕੀਤਾ ਕਾਬੂ - ਫਗਵਾੜਾ ਪੁਲਿਸ ਨੇ 2 ਝੋਲਾਛਾਪ ਡਾਕਟਰਾਂ ਨੂੰ ਕੀਤਾ ਕਾਬੂ
ਫਗਵਾੜਾ : ਜ਼ਿਲ੍ਹਾ ਕਪੂਰਥਲਾ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਕਪੂਰਥਲਾ ਅਤੇ ਫਗਵਾੜਾ ਦੀ ਪੁਲਿਸ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਨਸ਼ੇ ਨੂੰ ਵੇਚਣ ਵਾਲੇ ਸੌਦਾਗਰਾਂ ਨੂੰ ਫੜਕੇ ਸਖ਼ਤ ਕਾਨੂੰਨੀ ਸਜ਼ਾ ਦੁਆ ਕੇ ਜ਼ਿਲ੍ਹਾ ਕਪੂਰਥਲਾ ਨੂੰ ਨਸ਼ਾ ਮੁਕਤ ਬਣਾਇਆ ਜਾਵੇ। ਇਸੇ ਅਧੀਨ ਫਗਵਾੜਾ ਦੀ ਸਤਨਾਮਪੁਰਾ ਪੁਲਿਸ ਦੀ ਟੀਮ ਨੇ ਦੋ ਫਰਜ਼ੀ ਡਾਕਟਰ ਨਸ਼ੀਲੀ ਗੋਲੀਆਂ ਸਹਿਤ ਕਾਬੂ ਕੀਤੇ। ਥਾਣਾ ਸਤਨਾਮਪੁਰਾ ਦੇ ਐੱਸਐੱਚਓ ਓਂਕਾਰ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਤਪੁਰ ਜੱਟਾਂ ਅਤੇ ਕਾਨਾ ਢੇਸੀਆਂ ਜ਼ਿਲ੍ਹਾ ਕਾਨਾ ਟੇਸੀਆਂ ਦੇ ਵਿੱਚ ਇੱਕੋ ਹੀ ਨਾਂਅ ਸੁਰਜੀਤ ਮੈਡੀਕਲ ਸਟੋਰ ਦੇ ਨਾਂਅ ਨਾਲ ਦੋ ਮੈਡੀਕਲ ਸਟੋਰ ਚਲਾਏ ਜਾ ਰਹੇ ਹਨ। ਥਾਣਾ ਸਤਨਾਮਪੁਰਾ ਦੇ ਐੱਸਐੱਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਟੀਮ ਨੇ ਸੰਤੋਸ਼ ਕੁਮਾਰ ਪੁੱਤਰ ਜੀਤ ਰਾਮ ਵਾਸੀ ਪੰਡੋਰੀ ਮੁਸ਼ਤਾਕ ਜਲੰਧਰ ਨੂੰ ਵਿਸ਼ੇਸ਼ ਚੈਕਿੰਗ ਦੇ ਦੌਰਾਨ 120 ਨਸ਼ੀਲੀਆਂ ਗੋਲੀਆਂ ਸਹਿਤ ਗ੍ਰਿਫ਼ਤਾਰ ਕੀਤਾ ਅਤੇ ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੂਸਰੇ ਦੋਸ਼ੀ ਸੁਖਦੇਵ ਉਰਫ਼ ਸੁੱਖਾ ਵਾਸੀ ਜਗਤਪੁਰ ਜੱਟਾਂ ਫਗਵਾੜਾ ਦਾ ਵੀ ਨਾਂਅ ਦੱਸਿਆ, ਹੋਰ ਪੁਲਿਸ ਪਾਰਟੀ ਨੇ ਸੁੱਖਾ ਨੂੰ ਵੀ 2,000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਪੁਲਿਸ ਨੇ ਦੋਵੇਂ ਆਰੋਪੀਆਂ ਤੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਆਰੋਪੀਆਂ ਨੂੰ ਪੁਲਿਸ ਵੱਲੋਂ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਦਾ ਜਿੱਥੋਂ ਕਿ ਦੋਸ਼ੀਆਂ ਦਾ ਰਿਮਾਂਡ ਦੀ ਮੰਗ ਕੀਤੀ ਜਾਵੇਗੀ ।