ਪੈਟਰੋਲ ਪੰਪ ਐਸੋਸੀਏਸ਼ਨ ਸਰਕਾਰ ਦੇ ਫ਼ੈਸਲੇ ਤੋਂ ਨਾਖੁਸ਼ - ਪੈਟਰੋਲ-ਡੀਜ਼ਲ
ਜਲੰਧਰ:ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ (Government of Punjab) ਵੱਲੋਂ ਪੈਟਰੋਲ-ਡੀਜ਼ਲ (Petrol-diesel) ਦੀਆਂ ਕੀਮਤਾਂ ਉਤੋ ਵੈਟ ਘਟਾਇਆ ਗਿਆ ਹੈ। ਜਿਸ ਤੇ ਪੈਟਰੋਲ ਪੰਪ ਐਸੋਸੀਏਸ਼ਨ (Petrol Pump Association) ਜਲੰਧਰ ਦੇ ਬੁਲਾਰੇ ਮੋਂਟੀ ਸਹਿਗਲ ਦਾ ਕਹਿਣਾ ਹੈ ਕਿ ਸਰਕਾਰ ਨੂੰ ਡੀਜ਼ਲ ਦੱਸ ਰੁਪਏ ਪ੍ਰਤੀ ਲਿਟਰ ਤੇ ਵੈਟ ਘਟਾਉਣਾ ਚਾਹੀਦਾ ਸੀ ਕਿਉਂਕਿ ਟਰਾਂਸਪੋਰਟ, ਫੈਕਟਰੀਆਂ ਇੰਡਸਟਰੀਅਲ ਏਰੀਆ ਅਤੇ ਹੋਰ ਵੱਡੇ ਉਦਯੋਗਾਂ ਦੇ ਵਿੱਚ ਪੈਟਰੋਲ ਦੀ ਖਪਤ ਸਭ ਤੋਂ ਜ਼ਿਆਦਾ ਹੁੰਦੀ ਹੈ। ਜਿਸ ਕਾਰਨ ਮਹਿੰਗਾਈ ਵੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੈਟਰੋਲ ਦੇ ਨਾਲ-ਨਾਲ ਡੀਜ਼ਲ ਨੂੰ ਵੀ 10 ਰੁਪਏ ਪ੍ਰਤੀ ਲਿਟਰ ਫੈਟ ਘਟਾਉਣਾ ਚਾਹੀਦਾ ਸੀ।