ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ 'ਚ ਇਨ੍ਹਾਂ ਨੂੰ ਮਿਲੀ ਵੱਡੀ ਰਾਹਤ - ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਕੇਸ
ਚੰਡੀਗੜ੍ਹ :ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਕੇਸ ਮੁੜ ਖੁੱਲ੍ਹਣ ਤੇ ਮਾਮਲੇ ਵਿੱਚ ਨਾਮਜ਼ਦ ਚਾਰ ਹੋਰ ਪੁਲਿਸ ਆਰੋਪੀਆਂ ਨੂੰ ਮੋਹਾਲੀ ਕੋਰਟ ਤੋਂ ਐਂਟੀਸਪੇਟਰੀ ਬੇਲ ਮਿਲ ਗਈ ਹੈ। ਦੱਸਣਯੋਗ ਹੈ ਕਿ 4 ਆਰੋਪੀਆਂ ਵੱਲੋਂ ਐਂਟੀਸਪੇਟਰੀ ਬੇਲ ਦੀ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਜਿਸ ਵਿੱਚ ਮੁਹਾਲੀ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਦੱਸ ਦਈਏ ਪਿਛਲੀ ਸੁਣਵਾਈ ਵਿੱਚ ਪੰਜਾਬ ਸਰਕਾਰ ਦੇ ਵਕੀਲ ਨੇ ਮਾਮਲੇ ਦੇ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਦੇ ਵਕੀਲ ਤੇ ਆਰੋਪੀਆਂ ਦੇ ਵਕੀਲ ਵੱਲੋਂ ਆਪਣਾ ਪੱਖ ਰੱਖਿਆ ਗਿਆ ਸੀ। ਨਾਮਜ਼ਦ ਆਰੋਪੀਆਂ ਵਿੱਚ ਜਾਗੀਰ ਸਿੰਘ, ਕੁਲਦੀਪ ਸਿੰਘ ਸੰਧੂ, ਅਨੋਖ ਸਿੰਘ ਤੇ ਹੋਰ ਸਹਾਏ ਸ਼ਰਮਾ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ। ਮੁਲਤਾਨੀ ਪਰਿਵਾਰ ਦੇ ਵਕੀਲ ਨੇ ਕੋਰਟ ਵਿਚ ਦੱਸਿਆ ਸੀ ਕਿ ਮੁਲਤਾਨੀ ਦੇ ਰੈਸਟ ਮੈਮੋ 'ਤੇ ਹਸਤਖ਼ਤ ਜਾਅਲੀ ਸਨ ਵਕੀਲ ਨੇ ਮੁਲਤਾਨੀ ਦੇ ਅਡੀਸ਼ਨਲ ਹਸਤਖ਼ਤ ਕਰਨ ਵਾਲੇ ਕਈ ਕਾਗਜਖ਼ਤ ਕੋਰਟ ਵਿੱਚ ਪੇਸ਼ ਕੀਤੇ ਸੀ।
Last Updated : May 23, 2020, 12:21 PM IST